ਸਭ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਦਿਲੋਂ ਵਧਾਈਆਂ!
🇮🇳 ਸਾਡਾ ਸੰਵਿਧਾਨ ਸਾਨੂੰ ਅਧਿਕਾਰਾਂ ਨਾਲ ਨਾਲ ਫ਼ਰਜ਼ਾਂ ਦੀ ਵੀ ਯਾਦ ਦਿਵਾਂਦਾ ਹੈ। ਆਜ਼ਾਦੀ ਦੀ ਅਸਲੀ ਕਦਰ ਤਦੋਂ ਹੈ, ਜਦੋਂ ਅਸੀਂ ਜ਼ਿੰਮੇਵਾਰ ਨਾਗਰਿਕ ਬਣੀਏ। ਪਿਆਰੇ ਵਿਦਿਆਰਥੀਓ, ਤੁਸੀਂ ਦੇਸ਼ ਦਾ ਭਵਿੱਖ ਹੀ ਨਹੀਂ, ਅੱਜ ਦੀ ਤਾਕਤ ਹੋ। ਆਪਣੇ ਗਿਆਨ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਨਾਲ ਭਾਰਤ ਨੂੰ ਅੱਗੇ ਵਧਾਉਣਾ ਤੁਹਾਡਾ ਮਹੱਤਵਪੂਰਨ ਯੋਗਦਾਨ ਹੈ। ਮਜ਼ਬੂਤ ਸੰਕਲਪ ਨਾਲ ਹੀ ਮਜ਼ਬੂਤ ਭਾਰਤ ਬਣਦਾ ਹੈ।
ਜੈ ਹਿੰਦ! 🇮🇳
Heartfelt greetings to everyone on the 77th Republic Day 🇮🇳...
Our Constitution reminds us not only of our rights but also of our duties. True freedom holds meaning only when we become responsible and aware citizens.
Dear students, you are not just the future of the nation—you are its strength today. With your knowledge, discipline, and strong moral values, you play a vital role in taking India forward. A strong nation is built on strong determination.
Jai Hind! 🇮🇳
🇮🇳 77ਵਾਂ ਗਣਤੰਤਰ ਦਿਵਸ ਮੁਬਾਰਕ!
ਆਓ ਭਾਰਤ ਦੇ ਸੰਵਿਧਾਨ ਨੂੰ ਸਤਿਕਾਰ ਦੇਈਏ, ਜੋ ਸਾਨੂੰ ਇਕਜੁੱਟਤਾ, ਬਰਾਬਰੀ ਅਤੇ ਲੋਕਤੰਤਰ ਦੀ ਤਾਕਤ ਦਿੰਦਾ ਹੈ।
ਮਜ਼ਬੂਤ ਭਾਰਤ — ਇਕਜੁੱਟ ਭਾਰਤ!
ਜੈ ਹਿੰਦ!
🇮🇳 Happy 77th Republic Day!
Let us honor the Constitution that strengthens our democracy and unites our nation.
Together, we celebrate the spirit of a strong and united India.
Jai Hind!
ਅੱਜ ਦਾ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਹੈ। ਬੋਰਡ ਦੇ 21 ਕਰਮਚਾਰੀਆਂ ਦੇ ਸੁਪਨੇ ਅੱਜ ਹਕੀਕਤ ਬਣੇ ਹਨ।
ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਕਰਮਚਾਰੀਆਂ ਨੂੰ ਰੇਗੂਲਰਾਈਜ਼ੇਸ਼ਨ ਸਰਟੀਫਿਕੇਟ ਭੇਟ ਕਰਨਾ ਉਨ੍ਹਾਂ ਦੇ ਸੁਨਹਿਰੇ, ਸੁਰੱਖਿਅਤ ਅਤੇ ਸਥਿਰ ਭਵਿੱਖ ਵੱਲ ਇੱਕ ਮਜ਼ਬੂਤ ਕਦਮ ਹੈ।
ਮੈਂ ਸਾਰੇ ਰੇਗੂਲਰ ਹੋਏ ਕਰਮਚਾਰੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਹੋਰ ਵੱਧ ਸਮਰਪਣ ਨਾਲ ਬੋਰਡ ਦੀ ਸੇਵਾ ਕਰਦੇ ਰਹਿਣਗੇ।
— ਡਾ. ਅਮਰਪਾਲ ਸਿੰਘ...
ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ
Today is a moment of pride and happiness for the Punjab School Education Board. The dreams of 21 employees have turned into reality.
The presentation of regularization certificates by the Hon’ble Education Minister of Punjab, Shri Harjot Singh Bains, marks a significant step towards a secure, stable, and prosperous future for these employees.
I extend my heartfelt congratulations to all the regularized employees and hope they will continue to serve the Board with even greater dedication and commitment.
— Dr. Amarpal Singh
Chairman, Punjab School Education Board
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਅਕਾਦਮਿਕ ਦਸਤਾਵੇਜ਼ਾਂ ਦੀ ਤਸਦੀਕ ਲਈ ਈ-ਸਨਦ ਡਿਜ਼ਿਟਲ ਤਸਦੀਕ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮਹੱਤਵਪੂਰਨ ਸੇਵਾ ਦਾ ਉਦਘਾਟਨ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਬੈਂਸ ਜੀ ਵੱਲੋਂ ਕੀਤਾ ਗਿਆ।
ਇਸ ਮੌਕੇ ‘ਤੇ ਡਾ. ਅਮਰਪਾਲ ਸਿੰਘ ਜੀ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸ੍ਰੀ ਹਰਸੁਨਹਿੰਦਰ ਪਾਲ ਸਿੰਘ ਬਰਾੜ (IAS), ਡਾਇਰੈਕਟਰ ਹਾਇਰ ਐਜੂਕੇਸ਼ਨ, ਅਤੇ ਸ੍ਰੀ ਵਿਵੇਕ ਵਰਮਾ, ਐੱਸ.ਆਈ.ਓ. – ਐਨ.ਆਈ.ਸੀ. ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਨਵੀਂ ਪਹਲ ਨਾਲ ਹੁਣ ਵਿਦੇਸ਼ਾਂ ਵਿੱਚ ਵੱਸਦੇ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਰਹਿੰ...ਦੇ ਪੁਰਾਣੇ ਅਤੇ ਨਵੇਂ ਵਿਦਿਆਰਥੀ ਆਪਣੇ ਸਰਟੀਫਿਕੇਟਾਂ ਅਤੇ ਮਾਰਕਸ਼ੀਟਾਂ ਦੀ ਤਸਦੀਕ ਲਈ ਘਰ ਬੈਠੇ ਹੀ ਆਨਲਾਈਨ ਅਰਜ਼ੀ ਦੇ ਸਕਣਗੇ। ਪਹਿਲਾਂ ਇਸ ਪ੍ਰਕਿਰਿਆ ਲਈ ਵਿਦਿਆਰਥੀਆਂ ਨੂੰ ਏਜੰਟਾਂ ਰਾਹੀਂ ਅਰਜ਼ੀ ਦੇਣੀ ਪੈਂਦੀ ਸੀ, ਜਿਸ ਨਾਲ ਵਧੇਰੇ ਸਮਾਂ ਲੱਗਦਾ ਅਤੇ ਵਾਧੂ ਖਰਚਾ ਵੀ ਕਰਨਾ ਪੈਂਦਾ ਸੀ।
ਪਰ ਹੁਣ ਇਹ ਪੂਰੀ ਪ੍ਰਕਿਰਿਆ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣ ਗਈ ਹੈ। ਇਸ ਸੇਵਾ ਰਾਹੀਂ ਦਸਤਾਵੇਜ਼ਾਂ ਦੀ ਡਿਜ਼ਿਟਲ ਜਾਂਚ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਅਪੋਸਟਿਲ ਅਤੇ ਪ੍ਰਮਾਣਿਕਤਾ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਂਦੀ ਹੈ, ਜਿਸ ਨਾਲ ਤਸਦੀਕ ਦੀ ਸਮਾਂ-ਸੀਮਾ ਕਾਫ਼ੀ ਘੱਟ ਹੋ ਗਈ ਹੈ।
The Punjab School Education Board has launched the e-Sanad Digital Verification Service to facilitate the verification of students’ academic documents. This important service was formally inaugurated by the Hon’ble Education Minister of Punjab, Shri Harjot Bains Ji.
On this occasion, Dr. Amarpal Singh Ji, Chairman, Punjab School Education Board; Shri Harsunhinder Pal Singh Brar (IAS), Director Higher Education; and Shri Vivek Verma, SIO – NIC Punjab, were specially present.
With this new initiative, both current and former students—especially those residing abroad or in remote areas—can now apply online from the comfort of their homes for the verification of their certificates and mark sheets. Earlier, students had to rely on agents for this process, which was time-consuming and involved additional expenses.
Now, the entire process has become simple, fast, and transparent. Through this service, after digital verification of documents, the Ministry of External Affairs also provides apostille and attestation facilities, significantly reducing the overall verification timeline.


